ਗਠਿਆ ਕਿ ਹੈ?

ਕਿ ਗਠਿਆ ਕੇਵਲ ਜ਼ੋੜਾ ਦੀ ਬਿਮਾਰੀ ਹੈ?

ਨਹੀਂ, ਗਠਿਆ ਸਿਰਫ ਜ਼ੋੜਾ ਨੂੰ ਹੀ ਨਹੀ ਬਲਕਿ ਸ਼ਰੀਰ ਦੇ ਬਾਕੀ ਹਿੱਸਿਆ ਤੇ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਫੇਫੜੇ, ਦਿਲ, ਅੱਖਾਂ ਅਤੇ ਆਦਿ।

ਕਿ RA Factor Positive ਹੋਣ ਦਾ ਮਤਲਬ ਗਠਿਆ ਹੁੰਦਾ ਹੈ?

ਨਹੀਂ, ਗਠਿਆ ਸਿਰਫ ਜ਼ੋੜਾ ਨੂੰ ਹੀ ਨਹੀ ਬਲਕਿ ਸ਼ਰੀਰ ਦੇ ਬਾਕੀ ਹਿੱਸਿਆ ਤੇ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਫੇਫੜੇ, ਦਿਲ, ਅੱਖਾਂ ਅਤੇ ਆਦਿ।

ਕਿ ਗਠਿਏ ਦਾ ਮੁਕੰਮਲ ਇਲਾਜ ਸੰਭਵ ਹੈ?

ਗਠਿਆ ਸ਼ਰੀਰ ਦੇ ਵਿੱਚ ਰਹਿਣ ਵਾਲੀ ਇੱਕ ਲੰਬੀ ਬਿਮਾਰੀ ਹੈ ਇਸ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਨਾ-ਮੁਮੰਕਿਨ ਹੈ। ਪਰੰਤੂ ਆਧੂਨਿਕ ਦਵਾਈਆਂ ਅਤੇ ਇਲਾਜ ਨਾਲ ਇਸ ਨਾਲ ਹੋਣ ਵਾਲੇ ਦੂਸ਼ਪ੍ਰਭਾਵ ਅਤੇ ਹੋਰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ ਅਤੇ ਬਹੁਤ ਹੀ ਥੋੜੀ ਦਵਾਈ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਕਿ ਗਠਿਏ ਦਾ ਇਲਾਜ ਬਹੁਤ ਮਹਿੰਗਾ ਹੈ?

ਇਲਾਜ ਬਹੁਤਾ ਮਹਿੰਗਾ ਨਹੀਂ ਹੈ ਪਰ ਦਵਾਈ ਲੰਬੇ ਸਮੇਂ ਤੱਕ ਖਾਣੀ ਪਵੇਗੀ।

ਕਿ ਗਠਿਏ ਦੀ ਦਵਾਈਆਂ ਸ਼ਰੀਰ ਲਈ ਬਹੁਤ ਘਾਤਕ ਹਨ?

ਨਹੀਂ, ਕਿਸੇ ਵੀ ਹੋਰ ਬਿਮਾਰੀ ਦੀ ਦਵਾਈ ਤਰ੍ਹਾਂ ਇਹ ਦਵਾਈਆਂ ਵੀ ਲੰਬੇ ਸਮੇਂ ਤੱਕ ਸੇਵਨ ਕਰਨ ਤੇ ਗੁਰਦੇ ਜਾਂ ਹੋਰ ਅੰਗਾਂ ਤੇ ਪ੍ਰਭਾਵ ਪਾ ਸਕਦੀ ਹੈ ਇਸ ਲਈ ਸਮੇਂ ਸਮੇਂ ਸਿਰ ਟੈਸਟ ਅਤੇ ਡਾਕਟਰੀ ਸਲਾਹ ਦੇ ਨਾਲ ਹੀ ਇਸਦਾ ਸੇਵਨ ਕਰਨਾ ਚਾਹੀਦਾ ਹੈ।

ਗਠਿਏ ਵਿੱਚ ਖੁਰਾਕ

ਗਠਿਆ ਦੇ ਮਰੀਜਾ ਲਈ ਕਿਸ ਤਰ੍ਹਾਂ ਦੀ ਖੁਰਾਕ ਲਾਹੇਮੰਦ ਹੈ?

ਗਠਿਆ ਦੇ ਮਰੀਜਾ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੀ ਖੁਰਾਕ ਦੀ ਲੋੜ ਨਹੀ ਮਰੀਜ ਰੋਜ਼ਾਨਾ ਦੀ ਖੁਰਾਕ ਦੇ ਨਾਲ ਹਰੀ ਸਬਜ਼ੀਆਂ ਅਤੇ ਮੋਸਮੀ ਫਲਾਂ ਦੀ ਵਰਤੋਂ ਕਰਕੇ ਗਠਿਏ ਨੂੰ ਘਟਾ ਸਕਦਾ ਹੈ

ਕਿ ਆਲੂ, ਚਾਵਲ, ਦਾਲਾਂ ਆਦਿ ਗਠਿਆ ਦੇ ਮਰੀਜਾ ਲਈ ਹਾਨੀਕਾਰਕ ਹੈ?

ਇਹ ਬਿਲਕੁਲ ਇੱਕ ਤੱਥਹੀਨ ਪ੍ਰਚਾਰ ਹੈ ਇਹਨਾਂ ਦੇ ਸੇਵਨ ਨਾਲ ਗਠਿਏ ਦੇ ਮਰੀਜ਼ ਲਈ ਕੋਈ ਹਾਨੀ ਨਹੀ ਇਹਨਾਂ ਦੀ ਵਰਤੋਂ ਗਠਿਏ ਦਾ ਮਰੀਜ ਕਰ ਸਕਦਾ ਹੈ।

ਗਠਿਆ ਕਿਸ ਤਰ੍ਹਾ ਦੇ ਭੋਜਨ ਨਾਲ ਕੰਟਰੋਲ ਵਿੱਚ ਰਹਿ ਸਕਦਾ ਹੈ?

ਗਠਿਆ ਦਾ ਮਰੀਜ ਕੱਚਿਆਂ ਹਰੀ ਸਬਜ਼ੀਆਂ ਦਾ ਸੇਵਨ ਕਰਕੇ ਗਠਿਏ ਦੇ ਪ੍ਰਭਾਵ ਨੂੰ ਘੱਟਾ ਸਕਦਾ ਹੈ।

ਕਿ ਦਹੀ, ਦੁੱਧ, ਲੱਸੀ ਗਠਿਆ ਦੇ ਮਰੀਜਾ ਨੂੰ ਮਨ੍ਹਾਂ ਹੈ?

ਗਠਿਆ ਦੇ ਮਰੀਜਾ ਲਈ ਦਹੀ, ਦੁੱਧ, ਲੱਸੀ ਦਾ ਸੇਵਨ ਮਨ੍ਹਾਂ ਨਹੀਂ ਹੈ ਮਰੀਜ ਆਪਣੀ ਇੱਛਾ ਅਨੁਸਾਰ ਇਹਨਾਂ ਦਾ ਸੇਵਨ ਕਰ ਸਕਦਾ ਹੈ।

ਕਿ ਗਠਿਆ ਦਾ ਮਰੀਜ ਸ਼ਰਾਬ ਦਾ ਸੇਵਨ ਕਰ ਸਕਦਾ ਹੈ?

ਗਠਿਆ ਦੇ ਮਰੀਜਾ ਲਈ ਸ਼ਰਾਬ ਦੀ ਬਿਲਕੁੱਲ ਮਨਾਹੀ ਤਾਂ ਨਹੀਂ ਪਰ ਇਸਦਾ ਸੇਵਨ ਨਿਸ਼ਚਿਤ ਮਾਤਰਾ ਵਿੱਚ ਕਰਨਾ ਚਾਹਿਦਾ ਹੈ।